Religious Stories in Punjabi

Read religious and spiritual stories in Punjabi about Sikhism, Hinduism, Islam, and Buddhism. Discover religious stories, known as sakhiyan and gure sakhiyan, which offer insights into the last religious life and spiritual growth. You can also listen to these stories in Punjabi and watch the accompanying video. These stories help improve, motivate, and elevate human life spiritually.

ਕੀ ਮੌਤ ਤੋਂ ਦੂਰ ਭੱਜ ਕੇ ਉਸ ਤੋਂ ਬਚਿਆ ਜਾ ਸਕਦਾ ਹੈ?

ਪਰ ਜਦੋਂ ਮੌਤ ਆਉਂਦੀ ਹੈ ਤਾਂ ਸਮਾਂ, ਸਥਾਨ ਅਤੇ ਹੋਣੀ ਆਪਣੇ ਆਪ ਬਣ ਜਾਂਦੀ ਹੈ।

ਇੱਕ ਵਾਰ ਇੱਕ ਮਨੁੱਖ ਇੱਕ ਸਾਧੂ ਕੋਲ ਗਿਆ ਅਤੇ ਕਿਹਾ, “ਮੇਰਾ ਭਵਿੱਖ ਦੱਸੋ।” ਸਾਧੂ ਨੇ ਕਿਹਾ, “ਤੂੰ ਕੀ ਲੈਣਾ ਭਵਿੱਖ ਜਾਣ ਕੇ?” ਉਹ ਜ਼ਿੱਦ ਕਰਨ ਲੱਗਾ ਕਿ ਤੁਸੀ, ਸਾਧੂ ਜੀ, ਮੇਰਾ ਭਵਿੱਖ ਦੱਸੋ। ਸਾਧੂ ਨੇ ਉਸ ਬੰਦੇ ਦਾ ਭਵਿੱਖ ਦੇਖਿਆ ਅਤੇ ਕਿਹਾ, “ਤੇਰੇ ਕੋਲ ਇੱਕ ਹਫ਼ਤੇ ਦਾ ਸਮਾਂ ਹੈ, ਇੱਕ ਹਫ਼ਤੇ ਬਾਅਦ ਤੈਨੂੰ ਮੌਤ ਲੈਣ ਆਵੇਗੀ।” ਉਹ ਕਹਿੰਦਾ, “ਅੱਛਾ, ਠੀਕ ਹੈ।”

ਉਸ ਬੰਦੇ ਨੇ ਘੋੜੀ ਲਈ ਅਤੇ ਘੋੜੀ ‘ਤੇ ਸਵਾਰ ਹੋ ਕੇ ਹਫ਼ਤਾ ਭਰ ਸਫ਼ਰ ਕਰਦਾ ਰਿਹਾ, ਚਲਦਾ ਗਿਆ, ਸਫ਼ਰ ਕਰਦਾ ਗਿਆ, ਆਖ਼ਿਰ ਇੱਕ ਥਾਂ ‘ਤੇ ਪਹੁੰਚਿਆ ਅਤੇ ਇੱਕ ਦਰੱਖਤ ਦੇ ਥੱਲੇ ਜਾ ਰੁਕਿਆ।

ਇੱਕ ਹਫ਼ਤੇ ਬਾਅਦ ਉਹ ਸਮਾਂ ਵੀ ਆ ਗਿਆ। ਉਸ ਬੰਦੇ ਨੇ ਘੋੜੀ ਨੂੰ ਸ਼ਾਬਾਸ਼ ਦਿੱਤੀ ਅਤੇ ਕਿਹਾ, “ਸ਼ਾਬਾਸ਼ ਘੋੜੀਏ ਤੇਰਾ ਧੰਨਵਾਦ, ਤੂੰ ਮੈਨੂੰ ਮੌਤ ਤੋਂ ਬਚਾ ਕੇ ਇੰਨੀ ਦੂਰ ਲੈ ਆਈ ਹੈਂ।”

ਜਿਵੇਂ ਹੀ ਉਹ ਬੰਦਾ ਘੋੜੀ ਨੂੰ ਸ਼ਾਬਾਸ਼ ਦੇ ਰਿਹਾ ਸੀ, ਇੰਨੇ ਨੂੰ ਪਿੱਛੋਂ ਇਕ ਆਵਾਜ਼ ਆਈ, “ਘੋੜੀਏ ਸ਼ਾਬਾਸ਼, ਮੈਂ ਵੀ ਇਸ ਬੰਦੇ ਨੂੰ ਇਸ ਥਾਂ ਤੋਂ ਚੁੱਕਣਾ ਸੀ। ਮੈਂ ਵੀ ਸੋਚ ਰਹੀ ਸੀ ਕਿ ਇਹ ਬੰਦਾ ਇੰਨੀ ਦੂਰ ਬੈਠਾ ਹੈ, ਚੁੱਕਣਾ ਇਸ ਜਗ੍ਹਾ ਤੋਂ ਹੈ, ਇਸ ਥਾਂ ‘ਤੇ ਪਹੁੰਚੇਗਾ ਕਿਵੇਂ, ਤੂੰ ਇਹਨੂੰ ਇਸ ਥਾਂ ‘ਤੇ ਲੈ ਕੇ ਆਈ ਹੈਂ, ਤੇਰਾ ਧੰਨਵਾਦ।”

ਜਦੋਂ ਮੌਤ ਆਉਣੀ ਹੁੰਦੀ ਹੈ ਤਾਂ ਸਮਾਂ ਵੀ ਆ ਜਾਂਦਾ ਹੈ ਅਤੇ ਬੰਦਾ ਉਸ ਥਾਂ ‘ਤੇ ਵੀ ਖੁੱਦ ਹੀ ਪਹੁੰਚ ਜਾਂਦਾ ਹੈ ਜਿੱਥੇ ਉਸਦੀ ਮੌਤ ਆਉਣੀ ਲਿਖੀ ਹੁੰਦੀ ਹੈ।



ਕੀ ਸਿੱਖ ਧਰਮ ਚੰਗਾ ਹੈ ਜਾ ਇਸਲਾਮ ਅਤੇ ਹਿੰਦੂ?

ਇੱਕ ਵਾਰ ਦੀ ਗੱਲ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਬਾਦਸ਼ਾਹ ਬਹਾਦੁਰਸ਼ਾਹ ਦੇ ਦਰਬਾਰ ਦਿੱਲੀ ਵਿੱਚ ਇੱਕ ਕਾਜ਼ੀ ਨੇ ਚਲਾਕੀ ਨਾਲ ਪੁੱਛਿਆ ਕਿ “ਤੁਹਾਡਾ ਧਰਮ ਚੰਗਾ ਜਾਂ ਸਾਡਾ?”

ਉਸਦਾ ਵਿਚਾਰ ਸੀ ਕਿ ਜੇ ਗੁਰੂ ਜੀ ਆਪਣੇ ਧਰਮ ਨੂੰ ਚੰਗਾ ਕਹਿਣਗੇ, ਤਾਂ ਮੈਂ ਬਹਾਦਸ਼ਾਹ ਨੂੰ ਕਹਾਂਗਾ ਕਿ ਇਹ ਇਸਲਾਮ ਦੀ ਬੇਅਦਬੀ ਕਰਦੇ ਹਨ, ਅਤੇ ਜੇ ਇਸਲਾਮ ਨੂੰ ਵਧੀਆ ਕਹਿਣਗੇ, ਤਾਂ ਕਹਾਂਗਾ ਕਿ ਤੁਸੀਂ ਇਸਲਾਮ ਕਬੂਲ ਕਰੋ।

ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਪ੍ਰਸ਼ਨ ਦਾ ਜਵਾਬ ਕੁਝ ਇਸ ਤਰ੍ਹਾਂ ਦਿੱਤਾ, “ਤੁਮਹੇ ਤੁਮ੍ਹਾਰਾ ਖ਼ੂਬ, ਹਮੇ ਹਮਾਰਾ”।

ਇਸਦਾ ਅਰਥ ਇਹ ਸੀ ਕਿ ਮੁਸਲਿਮ ਵੀਰਾ ਲਈ ਮੁਸਲਿਮ ਧਰਮ ਚੰਗਾ ਹੈ, ਹਿੰਦੂ ਭਰਾਵਾਂ ਲਈ ਹਿੰਦੂ ਧਰਮ ਸ੍ਰੇਸ਼ਟ ਹੈ ਅਤੇ ਸਿੱਖ ਭਰਾਵਾਂ ਲਈ ਸਿੱਖ ਧਰਮ ਸ੍ਰੇਸ਼ਟ ਹੈ। ਹਰ ਕਿਸੇ ਲਈ ਉਨ੍ਹਾਂ ਦੇ ਆਪਣੇ ਧਰਮ ਚੰਗੇ ਹਨ।



ਗੁਰੂ ਨਾਨਕ ਦੇਵ ਜੀ ਨੇ ਕਿਵੇਂ ਬਦਲਿਆ ਰਾਜਾ ਭਰਥਰੀ ਦਾ ਜੀਵਨ

ਇੱਕ ਵਾਰ ਰਾਜਾ ਭਰਥਰੀ ਦੀ ਸ਼੍ਰੀ ਗੁਰੂ ਨਾਨਕ ਦੇਵ ਜੀ ਨਾਲ ਮੁਲਾਕਾਤ ਅਤੇ ਵਿਚਾਰ ਹੋਈ। ਰਾਜੇ ਭਰਥਰੀ ਕੋਲ ਬਹੁਤ ਸਾਰੀਆਂ ਅਲੌਕਿਕ ਸ਼ਕਤੀ ਸਨ। ਕਿਹਾ ਜਾਂਦਾ ਹੈ ਕਿ ਜੇਕਰ ਕੋਈ ਉਸ ਦੀਆਂ ਅੱਖਾਂ ਵਿੱਚ ਦੇਖਦਾ ਤਾਂ ਉਹ ਅੰਨਾ ਹੋ ਜਾਂਦਾ ਸੀ।

ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨੇ ਨੂੰ ਕਿਹਾ ਕਿ ਤੁਸੀਂ ਇਸ ਦੀਆਂ ਅੱਖਾਂ ਵਿੱਚ ਨਾ ਦੇਖਿਓ।

ਭਾਈ ਮਰਦਾਨੇ ਨੇ ਪੂਛਿਆ, ਜੀ ਕਿਉਂ? ਤਾਂ ਗੁਰੂ ਨਾਨਕ ਦੇਵ ਜੀ ਨੇ ਸਮਝਾਇਆ ਕਿ ਇਹ ਬੰਦੇ ਦੀ ਨਜ਼ਰ ਖਿਚ ਲੈਂਦਾ ਹੈ, ਅੰਨਾ ਕਰ ਦੇਂਦਾ ਹੈ। ਇਸ ਕੋਲ ਬਹੁਤ ਸਾਰੀਆਂ ਰਿਧੀਆਂ ਸਿੱਧੀਆਂ ਹਨ।

ਭਾਈ ਮਰਦਾਨੇ ਨੇ ਫਿਰ ਪੁੱਛਿਆ ਕਿ ਫਿਰ ਅਸੀਂ ਇੱਥੇ ਕਿਉਂ ਆਏ ਹਾਂ? ਤਾਂ ਗੁਰੂ ਜੀ ਨੇ ਕਿਹਾ ਕਿ ਰਾਜਾ ਭਰਥਰੀ ਨੂੰ ਸਜਾਖਾ ਕਰਨਾ ਹੈ।  ਭਾਵੇਂ ਇਹ ਦੂਜਿਆਂ ਦੀ ਨਜ਼ਰ ਖਿਚ ਲੈਂਦਾ ਹੈ ਪਰ ਫਿਰ ਵੀ ਅੰਦਰੋਂ ਅੰਨਾ ਹੈ।ਅਤੇ ਉਸਨੂੰ ਮਾਰਗਦਰਸ਼ਨ ਦੀ ਲੋੜ ਹੈ।

ਭਾਈ ਮਰਦਾਨੇ ਨੇ ਭਰਥਰੀ ਵੱਲ ਨਹੀਂ ਦੇਖਿਆ। ਤਦ ਭਰਥਰੀ ਨੇ ਦੇਖਿਆ ਕਿ ਗੁਰੂ ਨਾਨਕ ਦੇਵ ਜੀ ਦਾ ਸੇਵਕ ਉਸ ਵੱਲ ਨਹੀਂ ਦੇਖ ਰਿਹਾ ਹੈ, ਪਰ ਗੁਰੂ ਨਾਨਕ ਦੇਵ ਜੀ ਦੇਖ ਰਹੇ ਹਨ। ਤਦ ਭਰਥਰੀ ਨੇ ਆਪਣਾ ਮੰਤਰ ਛੱਡਿਆ। ਪਰ ਜਦੋਂ ਗੁਰੂ ਨਾਨਕ ਦੇਵ ਜੀ ਦੀ ਦ੍ਰਿਸ਼ਟੀ ਭਰਥਰੀ ਤੇ ਪਈ। ਉਸ ਦੀਆਂ ਸਾਰੀਆਂ ਰਿਧੀਆਂ ਸਿੱਧੀਆਂ, ਤੰਤ੍ਰ ਮੰਤ੍ਰ ਝੜ ਪਏ। ਸਿਰਫ਼ ਗੁਰੂ ਨਾਨਕ ਦੇਵ ਜੀ ਨਾਲ ਨਜ਼ਰ ਮਿਲਣ ਦੀ ਦੇਰ ਸੀ, ਰਾਜਾ ਭਰਥਰੀ ਅੰਦਰੋਂ ਬਦਲ ਗਿਆ। ਰਾਜਾ ਭਰਥਰੀ ਗੁਰੂ ਨਾਨਕ ਦੇਵ ਜੀ ਦੇ ਪੈਰਾਂ ਵਿੱਚ ਡਿੱਗ ਪਿਆ ਅਤੇ ਉਹ ਭਰਥਰੀ ਹੁਣ ਸੰਤ ਬਣ ਗਿਆ।

ਸੱਚਾ ਆਤਮਿਕ ਜੀਵਨ ਅਲੌਕਿਕ ਸ਼ਕਤੀਆਂ ਨਹੀਂ ਬਲਕਿ ਇੱਕ ਸੱਚੇ ਗੁਰੂ ਦੀ ਸਿੱਖਿਆ ਅਤੇ ਮਾਰਗਦਰਸ਼ਨ ਤੋਂ ਪ੍ਰਾਪਤ ਹੁੰਦਾ ਹੈ। ਸੱਚੇ ਗੁਰੂ ਦੀ ਮੇਹਰ ਨਾਲ ਵੱਡੇ ਤੋਂ ਵੱਡਾ ਪਾਪੀ ਵੀ ਪਾਪ ਛੱਡ ਕੇ ਸੰਤ ਬਣ ਜਾਂਦਾ ਹੈ।